Donate

Sands ਦਾ ਸੋਗ ਸਬੰਧੀ ਸਹਾਇਤਾ ਐਪ ਬੱਚੇ ਦੀ ਮੌਤ ਦਾ ਦੁੱਖ ਭੁਗਤਨ ਵਾਲੇ ਲੋਕਾਂ ਲਈ ਤਿਆਰ ਕੀਤਾ ਗਿਆ ਸੀ।

ਇਸਦਾ ਉਦੇਸ਼ ਸਹੀ ਸਮੇਂ ਤੇ ਸਹੀ ਜਾਣਕਾਰੀ ਅਤੇ ਸਹਾਇਤਾ ਪ੍ਰਾਪਤ ਕਰਨ ਵਿੱਚ ਸੋਗਗ੍ਰਸਤ ਮਾਪਿਆਂ ਦੀ ਮਦਦ ਕਰਨਾ ਹੈ। ਇਹ ਐਪ ਸਿਹਤ ਦੇਖਭਾਲ ਪੇਸ਼ਾਵਰਾਂ ਵੱਲੋਂ ਵੀ ਵਰਤਿਆ ਜਾ ਸਕਦਾ ਹੈ, ਜੋ ਇਹ ਜਾਣਨਾ ਚਾਹੁੰਦੇ ਹਨ ਕਿ ਸੋਗਗ੍ਰਸਤ ਮਾਪਿਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਚੰਗੀ ਤਰ੍ਹਾਂ ਸਹਾਇਤਾ ਕਿਵੇਂ ਕੀਤੀ ਜਾਵੇ। 

Sands ਦੇ ਸੋਗ ਸਬੰਧੀ ਸਹਾਇਤਾ ਐਪ ਵਿੱਚ ਸੋਗਗ੍ਰਸਤ ਮਾਪਿਆਂ, ਦਾਦਾ-ਦਾਦੀ, ਪਰਿਵਾਰਾਂ ਅਤੇ ਦੋਸਤਾਂ ਲਈ ਹੇਠਾਂ ਦਿੱਤਿਆਂ ਬਾਰੇ ਜਾਣਕਾਰੀ ਅਤੇ ਸਹਾਇਤਾ ਵਸੀਲੇ ਸ਼ਾਮਲ ਹਨ:

-    ਤੁਹਾਡੇ ਬੱਚੇ ਨੂੰ ਅਲਵਿਦਾ ਆਖਣਾ
-    ਕੰਮ ਤੇ ਪਰਤਣਾ
-    ਮੁਸ਼ਕਲ ਫੈਸਲੇ ਲੈਣਾ 
-    ਤੁਹਾਡੇ ਬੱਚੇ ਦਾ ਦਾਹ-ਸੰਸਕਾਰ ਕਰਨਾ
-    ਪੋਸਟ-ਮਾਰਟਮ
-    ਬੱਚੇ ਨੂੰ ਖੋਣ ਦੇ ਬਾਅਦ ਜਿਨਸੀ ਰਿਸ਼ਤੇ
-    ਇੱਕ ਹੋਰ ਗਰਭ ਅਵਸਥਾ
-    ਬੱਚਿਆਂ ਨੂੰ ਸਹਿਯੋਗ ਕਿਵੇਂ ਦਿੱਤਾ ਜਾਵੇ
-    ਅਤੇ ਹੋਰ ਵੀ ਬਹੁਤ ਕੁਝ

ਇਸਨੂੰ ਹੁਣੇ ਡਾਊਨਲੋਡ ਕਰੋ - ਬਸ ਹੇਠਾਂ ਕਲਿੱਕ ਕਰੋ

Sands Bereavement Support App on Google PlaySands Bereavement Support App on Apple Store

ਇਸ ਐਪ ਵਿੱਚ Sands ਦੀ ਵੈਬਸਾਈਟ ਦੇ ਲਿੰਕ ਸ਼ਾਮਲ ਹਨ, ਜਿਸ ਵਿੱਚ ਪੂਰੇ ਯੂ.ਕੇ. ਵਿੱਚ ਸਥਾਨਕ ਸਹਾਇਤਾ ਗਰੁੱਪਾਂ ਦੇ ਵੇਰਵਿਆਂ, ਤੁਹਾਡੀ ਕਹਾਣੀ ਸਾਂਝੀ ਕਰਨ ਦੇ ਤਰੀਕਿਆਂ, ਪੇਸ਼ਾਵਰਾਂ ਲਈ Sands ਦੇ ਸੋਗ ਸਬੰਧੀ ਦੇਖਭਾਲ ਦੇ ਵਸੀਲਿਆਂ ਦੇ ਨਾਲ-ਨਾਲ ਰਿਸਰਚ ਅਤੇ ਰੋਕਥਾਮ ਵਿੱਚ ਸਾਡੇ ਕੰਮ ਦੇ ਵੇਰਵੇ ਦਿੱਤੇ ਗਏ ਹਨ।

Sands ਵਿਖੇ ਚੀਫ ਐਗਜੀਕਿਊਟਿਵ, ਡਾ. ਕਲੀ ਹਾਰਮਰ (Clea Harmer) ਨੇ ਦੱਸਿਆ: “ਸਾਨੂੰ ਸੋਗਗ੍ਰਸਤ ਮਾਪਿਆਂ ਅਤੇ ਪਰਿਵਾਰਾਂ ਲਈ ਪਹਿਲੇ ਮੋਬਾਈਲ ਐਪ ਦੀ ਸ਼ੁਰੂਆਤ ਕਰਨ ਯੋਗ ਹੋਣ ਦੀ ਖੁਸ਼ੀ ਹੈ। ਅਸੀਂ ਨਿਕੋਲ ਰੀਗਨ-ਵਾਈਟ (Nicole Regan-White) ਨੂੰ ਸਾਲਾਂ ਦੇ ਅਣਥੱਕ ਕੰਮ ਅਤੇ ਇਹ ਵਿਚਾਰ ਸੁਝਾਉਣ ਲਈ ਬਹੁਤ-ਬਹੁਤ ਧੰਨਵਾਦ ਦਿੰਦੇ ਹਾਂ, ਜੋ ਉਹਨਾਂ ਦੀ ਬੱਚੀ ਜੇਸਿਕਾ  (Jessica)ਤੋਂ ਪ੍ਰੇਰਿਤ ਸੀ।  
"ਸਾਨੂੰ ਆਸ ਹੈ ਕਿ ਐਪ ਇਹ ਜਾਣਨ ਵਿੱਚ ਸੋਗਗ੍ਰਸਤ ਮਾਪਿਆਂ ਅਤੇ ਪਰਿਵਾਰਾਂ ਦੀ ਮਦਦ ਕਰਦਾ ਹੈ ਕਿ ਉਹ ਇਕੱਲੇ ਨਹੀਂ ਹਨ ਅਤੇ ਇਹ ਕਿ ਅਸੀਂ ਬੱਚੇ ਦੀ ਮੌਤ ਤੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਅਤੇ ਸਲਾਹ ਦੇਣ ਲਈ ਮੌਜੂਦ ਹਾਂ, ਜਿੰਨੇ ਵੀ ਸਮੇਂ ਤੱਕ ਉਹਨਾਂ ਨੂੰ ਜ਼ਰੂਰਤ ਹੋਵੇ। ਅਸੀਂ ਇਹ ਵੀ ਆਸ ਕਰਦੇ ਹਾਂ ਕਿ ਐਪ ਇਸ ਬਾਰੇ ਵਿੱਚ ਦੂਜੇ ਲੋਕਾਂ ਦੀ ਵੀ ਮਦਦ ਕਰੇਗਾ ਅਤੇ ਉਹਨਾਂ ਨੂੰ ਸਲਾਹ ਦੇਵੇਗਾ ਕਿ ਸੋਗਗ੍ਰਸਤ ਮਾਪਿਆਂ ਅਤੇ ਪਰਿਵਾਰਾਂ ਦੀ ਸਹਾਇਤਾ ਕਿਵੇਂ ਕਰਨੀ ਹੈ।” 

Sands ਦੇ ਮੁੱਖ ਬੁਲਾਰੇ ਵੱਲੋਂ ਹਵਾਲਿਆਂ ਵਾਲੀ ਸਾਡੀ ਪ੍ਰੈੱਸ ਰਿਲੀਜ।

ਐਪ ਦੇ ਪਿੱਛੇ ਦੀ ਕਹਾਣੀ

ਐਪ ਬਣਾਉਣ ਦਾ ਵਿਚਾਰ ਨਿਕੋਲ ਰੀਗਨ-ਵਾਈਟ ਵੱਲੋਂ ਪ੍ਰੇਰਿਤ ਸੀ, ਜੋ ਇੱਕ ਸੋਗਗ੍ਰਸਤ ਮਾਂ ਸੀ, ਜਿਹਨਾਂ ਦੀ ਬੱਚੀ ਜੇਸਿਕਾ ਮਰੀ ਹੋਈ ਪੈਦਾ ਹੋਈ ਸੀ। ਉਹਨਾਂ ਦੇ ਸਫਰ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰੋ। 

ਪ੍ਰਚਾਰ ਪੈਕ

ਆਪਣੇ ਨੈੱਟਵਰਕਾਂ, ਨਿਊਜਲੈਟਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਐਪ ਦਾ ਪ੍ਰਚਾਰ ਕਰਨ ਵਿੱਚ ਸਾਡੀ ਮਦਦ ਕਰੋ! 

Email_announcement_banner

The app contains links to the Sands website with details of local support groups across the UK, ways to share your story, Sands bereavement care resources for professionals as well as details of our work in research and prevention.

Dr Clea Harmer, Chief Executive at Sands, said: “We are delighted to be able to launch the first mobile app for bereaved parents and families. We’d like to say a big thank you to Nicole Regan-White for her years of tireless work and coming up with the idea which was inspired by her baby daughter Jessica. 
"We hope that the app helps bereaved parents and families to know that they are not alone and that we are here to offer support and advice to anyone affected by the death of a baby for as long as they need it. We also hope the app will provide help and advice to others in how to support bereaved parents and families.” 

Innovative App Launched to Support Bereaved Parents, Families and Professionals

Our press release with quotes from Sands key spokespeople. 

The Story Behind The App

The idea to create an app was inspired by Nicole Regan-White, a bereaved mother, whose baby Jessica was stillborn. Find out more about her journey. 

Promotional Pack

Help us promote the app through your networks, newsletters and social media!

Exit Site