"ਮੈਂ ਖੁਦ ਨੂੰ ਫੋਨ ਤੇ ਉਸ ਮਹਿਲਾ ਨਾਲ ਗੱਲ ਕਰਦੇ ਪਾਇਆ, ਮੇਰੇ ਵਾਂਗ ਹੀ ਜਿਸਦੇ ਬੱਚੇ ਦੀ ਮੌਤ ਹੋਈ ਸੀ। ਉਸਨੇ ਆਖਿਆ, ’ਮੈਨੂੰ ਆਪਣੇ ਬੱਚੇ ਬਾਰੇ ਦੱਸੋ' ਅਤੇ ਮੈਂ ਇੱਕ ਅਜਨਬੀ ਦੇ ਸਾਮ੍ਹਣੇ ਆਪਣਾ ਦਿਲ ਖੋਲ੍ਹ ਕੇ ਰੱਖ ਦਿੱਤਾ, ਜਿਸ ਨਾਲ ਮੈਨੂੰ ਤੁਰੰਤ ਹੀ ਜੁੜਾਵ ਮਹਿਸੂਸ ਹੋ ਗਿਆ ਸੀ।" - ਇੱਕ ਮਾਂ

ਕਈ ਮਾਪਿਆਂ ਨੂੰ ਲੱਗਦਾ ਹੈ ਕਿ ਸਿਰਫ ਉਹੀ ਲੋਕ ਉਹਨਾਂ ਨੂੰ ਸਮਝ ਸਕਦੇ ਹਨ, ਜਿਹਨਾਂ ਨੇ ਬੱਚੇ ਦੀ ਮੌਤ ਦਾ ਦੁੱਖ ਭੁਗਤਿਆ ਹੈ। 104 ਤੋਂ ਵੱਧ ਸਥਾਨਕ ਸਹਾਇਤਾ ਗਰੁੱਪਾਂ ਦਾ ਸਾਡਾ ਦੇਸ਼ਭਰ ਦਾ ਨੈੱਟਵਰਕ, ਜੋ ਆਮ ਤੌਰ ਤੇ ਸੋਗਗ੍ਰਸਤ ਮਾਪਿਆਂ ਅਤੇ ਪਰਿਵਾਰਕ ਸਦੱਸਾਂ ਵੱਲੋਂ ਚਲਾਏ ਜਾਂਦੇ ਹਨ, ਤੁਹਾਨੂੰ ਦੂਜਿਆਂ ਨੂੰ ਮਿਲਣ, ਸਹਾਇਤਾ ਪ੍ਰਾਪਤ ਕਰਨ ਅਤੇ ਆਪਣਾ ਅਨੁਭਵ ਸਾਂਝਾ ਕਰਨ ਦਾ ਮੌਕਾ ਦਿੰਦਾ ਹੈ।

ਜੇਕਰ ਤੁਹਾਡੇ ਨੇੜੇ ਕੋਈ ਗਰੁੱਪ ਨਹੀਂ ਹੈ, ਜਾਂ ਤੁਸੀਂ ਔਨਲਾਈਨ ਸਹਾਇਤਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਡੀਆਂ ਔਨਲਾਈਨ ਸਹਾਇਤਾ ਮੀਟਿੰਗਾਂ ਵਿੱਚੋਂ ਕੋਈ ਇੱਕ ਬੁੱਕ ਕਰੋ: Sands ਸਹਾਇਤਾ ਮੀਟਿੰਗ ਔਨਲਾਈਨ ਟਿਕਟਾਂ, ਮਲਟੀਪਲ ਤਾਰੀਖਾਂ | Eventbrite.

ਗੂਗਲ ਮੈਪ ਤੇ ਜਾਓ

 

Coordinates
Exit Site