ਸਾਡੀ ਸਹਾਇਤਾ ਹਰ ਕਿਸੇ ਲਈ ਮੌਜੂਦ ਹੈ, ਜਿਸਨੇ ਬੱਚੇ ਦੀ ਮੌਤ ਦਾ ਅਨੁਭਵ ਕੀਤਾ ਹੈ, ਭਾਵੇਂ ਕਿੰਨਾ ਚਿਰ ਕਿਉਂ ਨਾ ਹੋਇਆ ਹੋਵੇ। ਸਾਨੂੰ ਉਹਨਾਂ ਲੋਕਾਂ ਵੱਲੋਂ ਸੰਪਰਕ ਕੀਤਾ ਜਾਂਦਾ ਹੈ, ਜਿਹਨਾਂ ਦੇ ਬੱਚੇ ਦੀ ਮੌਤ ਹੁਣੇ ਜਿਹੇ ਹੋਈ ਹੈ, ਨਾਲ ਹੀ ਜਿਹਨਾਂ ਦੇ ਬੱਚੇ ਦੀ ਮੌਤ ਤੀਹ ਜਾਂ ਚਾਲੀ ਸਾਲ ਪਹਿਲਾਂ ਹੋਈ ਹੋਵੇ, ਪਰੰਤੂ ਅਜੇ ਵੀ ਸੋਗ ਵਿੱਚ ਹਨ। ਕਦੇ-ਕਦਾਈਂ ਸਾਨੂੰ ਕਿਸੇ ਹੋਰ ਪਰਿਵਾਰਕ ਸਦੱਸ - ਆਪਣੇ ਭਰਾ ਜਾਂ ਭੈਣ ਨੂੰ ਖੋਣ ਦਾ ਸੋਗ ਮਨਾ ਰਹੇ ਕਿਸੇ ਬਾਲਗ ਭੈਣ-ਭਰਾ ਜਾਂ ਜੁੜਵਾਂ ਵੱਲੋਂ ਵੀ ਸੰਪਰਕ ਕੀਤਾ ਜਾਂਦਾ ਹੈ।

ਜੇਕਰ ਇਹ ਤੁਹਾਡੇ ਤੇ ਲਾਗੂ ਹੁੰਦਾ ਹੈ, ਤਾਂ ਕਿਰਪਾ ਕਰਕੇ ਯਕੀਨ ਕਰੋ ਕਿ ਅਸੀਂ ਸਹਾਇਤਾ ਅਤੇ ਜਾਣਕਾਰੀ ਮੁਹੱਈਆ ਕਰਨ ਲਈ ਮੌਜੂਦ ਹਾਂ। ਸਾਡੇ ਕੋਲ ਬੁੱਕਲੈਟ ਅਤੇ ਕਈ ਸਰਟੀਫਿਕੇਟ ਹਨ, ਜਿਹਨਾਂ ਨੂੰ ਬੱਚੇ ਦੀਆਂ ਯਾਦਾਂ ਸੰਜੋਣ ਵਿੱਚ ਮਦਦ ਕਰਨ ਲਈ, ਬੱਚੇ ਦੇ ਵੇਰਵੇ ਰਿਕਾਰਡ ਕਰਨ ਲਈ ਅਨੁਕੂਲ ਬਣਾਇਆ ਜਾ ਸਕਦਾ ਹੈ, ਜਿਸਦਾ ਜਨਮ ਸ਼ਾਇਦ ਕਿਤੇ ਹੋਰ ਰਿਕਾਰਡ ਨਾ ਕੀਤਾ ਗਿਆ ਹੋਵੇ।

"ਹਾਲਾਂਕਿ ਮੇਰੇ 3 ਪਿਆਰੇ ਜਵਾਨ ਬੱਚੇ ਹਨ, ਪਰ ਇੱਕ ਦਿਨ ਵੀ ਅਜਿਹਾ ਨਹੀਂ ਬੀਤਿਆ, ਜਦੋਂ ਮੈਂ ਉਸ ਬਾਰੇ ਨਾ ਸੋਚਿਆ ਹੋਵੇ, ਜੋ ਮੇਰੇ ਪਹਿਲੇ ਬੱਚੇ ਨਾਲ ਹੋਇਆ ਸੀ , ਜੋ ਪੈਦਾ ਹੁੰਦੇ ਹੀ ਦੂਰ ਹੋ ਗਿਆ ਸੀ।" 

ਸੋਗਗ੍ਰਸਤ ਮਾਂ

ਸਾਡੀ ਸਹਾਇਤਾ ਬੁੱਕਲੈਟ ਬਹੁਤ ਚਿਰ ਪਹਿਲਾਂ ਦੇ ਸੋਗਗ੍ਰਸਤ ਲੋਕਾਂ ਲਈ ਜਾਣਕਾਰੀ ਅਤੇ ਸਹਾਇਤਾ  ਨੂੰ ਇੱਥੇ ਡਾਊਨਲੋਡ ਕੀਤਾ ਜਾ ਸਕਦਾ ਹੈ ਜਾਂ ਪ੍ਰਿੰਟ ਕੀਤੀਆਂ ਕਾਪੀਆਂ ਸਾਡੀ ਦੁਕਾਨ ਤੋਂ ਆਰਡਰ ਕੀਤੀਆਂ ਜਾ ਸਕਦੀਆਂ ਹਨ। ਸੋਗਗ੍ਰਸਤ ਮਾਪਿਆਂ ਦੀ ਮਦਦ ਨਾਲ ਲਿਖੀਆਂ ਇਹ ਬੁੱਕਲੈਟਾਂ, ਸਾਨੂੰ ਉਪਾਅ ਸੁਝਾਉਂਦੀਆਂ ਹਨ ਕਿ ਜਿਸ ਬੱਚੇ ਦੀ ਮੌਤ ਬਹੁਤ ਚਿਰ ਪਹਿਲੇ ਹੋਈ ਹੈ, ਉਸਦੀ ਯਾਦ ਕਿਵੇਂ ਸੰਜੋਣੀ ਹੈ, ਬੱਚੇ ਦੇ ਮੌਤ ਕਾਰਨ ਬਦਲਣ ਵਾਲੇ ਸੁਭਾਅ ਦੀ ਪੜਤਾਲ ਕਰਦੀ ਹੈ ਅਤੇ ਸਲਾਹ ਦਿੰਦੀ ਹੈ ਕਿ ਚੈਰਿਟੀ ਕਿਵੇਂ ਮਦਦ ਕਰ ਸਕਦੀ ਹੈ। 

ਜੇਕਰ ਤੁਹਾਨੂੰ ਪਤਾ ਨਹੀਂ ਹੈ ਕਿ ਤੁਹਾਡੇ ਬੱਚੇ ਨਾਲ ਕੀ ਹੋਇਆ ਸੀ, ਤੁਸੀਂ ਆਪਣੇ ਬੱਚੇ ਦੀ ਕਬਰ ਜਾਂ ਦਾਹ-ਸੰਸਕਾਰ ਰਿਕਾਰਡ ਦਾ ਪਤਾ ਲਗਾਉਣਾ ਚਾਹੁੰਦੇ ਹੋ। ਇਸ ਪ੍ਰਕਿਰਿਆ ਵਿੱਚ ਤੁਹਾਡਾ ਮਾਰਗਦਰਸ਼ਨ ਕਰਨ ਵਿੱਚ ਮਦਦ ਲਈ ਸਾਡੇ ਕੋਲ ਦੂਜਾ ਛੋਟਾ ਲੀਫਲੈਟਬੱਚੇ ਦੀ ਕਬਰ ਜਾਂ ਦਾਹ-ਸੰਸਕਾਰ ਦਾ ਰਿਕਾਰਡ ਲੱਭਣਾ  ਹੈ। ਸਾਡੀ ਸੋਗ ਸਬੰਧੀ ਸਹਾਇਤਾ ਟੀਮ, ਇਸ ਬਾਰੇ ਗੱਲ ਕਰਨ ਲਈ ਤੁਹਾਡੇ ਵਾਸਤੇ ਸਾਡੀ ਹੈਲਪਲਾਈਨ ਰਾਹੀਂ ਮੌਜੂਦ ਹੈ ਕਿ ਇਹ ਕਿਹੋ ਜਿਹਾ ਲੱਗ ਸਕਦਾ ਹੈ।

ਤੁਹਾਨੂੰ ਫਾਇਡਿੰਗ ਜ਼ੋ ਨੂੰ ਪੜ੍ਹਨਾ ਵੀ ਉਪਯੋਗੀ ਲੱਗ ਸਕਦਾ ਹੈ। ਇਹ ਪੁਸਤਕ ਉਹਨਾਂ ਮਾਪਿਆਂ ਦੀਆਂ ਕਹਾਣੀਆਂ ਬਿਆਨ ਕਰਦੀ ਹੈ, ਜੋ ਆਪਣੇ ਬੱਚੇ ਦੀ ਕਬਰ ਦਾ ਪਤਾ ਲਗਾਉਣਾ ਅਤੇ ਉਹਨਾਂ ਲੋਕਾਂ ਦੇ ਟੈਸਟੀਮੋਨੀਅਲ ਚਾਹੁੰਦੇ ਸਨ, ਜੋ ਸਫਲਤਾਪੂਰਵਕ ਅਜਿਹਾ ਕਰ ਚੁੱਕੇ ਹਨ। 

ਅਸੀਂ ਸਮਝਦੇ ਹਾਂ ਕਿ ਇਹ ਜਾਣਨਾ ਮੁਸ਼ਕਲ ਹੋ ਸਕਦਾ ਹੈ ਕਿ ਕਿੱਥੋਂ ਸ਼ੁਰੂਆਤ ਕੀਤੀ ਜਾਵੇ, ਇਸਲਈ ਅਸੀਂ ਹਰ ਕਦਮ ਤੇ ਤੁਹਾਡੀ ਮਦਦ ਕਰਨ ਲਈ ਹਮੇਸ਼ਾ ਮੌਜੂਦ ਹਾਂ। ਤੁਸੀਂ ਸਾਡੀ ਹੈਲਪਲਾਈਨ 0808 164 3332 ਤੇ ਜਾਂ helpline@sands.org.uk ਤੇ ਈਮੇਲ ਕਰਕੇ ਸੰਪਰਕ ਕਰ ਸਕਦੇ ਹੋ। ਸਾਡਾ ਸਮਰਪਿਤ ਸਟਾਫ ਤੁਹਾਡੀ ਗੱਲ ਸੁਣਨ ਅਤੇ ਤੁਹਾਨੂੰ ਗੱਲ ਕਰਨ ਲਈ ਸੁਰੱਖਿਅਤ ਅਤੇ ਗੁਪਤ ਸਥਾਨ ਪੇਸ਼ ਕਰਨ ਲਈ ਮੌਜੂਦ ਹੈ।

Tracing a baby’s grave or record of cremation booklet cover

Tracing a baby’s grave or record of cremation

Bereavement Support

We know that parents never forget their babies. We are often contacted by bereaved parents whose baby died many years...

Sands booklet with support for those long ago bereaved

Information and support for long ago bereaved

Bereavement Support

The death of a baby around the time of birth is a major bereavement that can have life-long effects on...

ਡਾਊਨਲੋਡ ਕਰਨ ਯੋਗ ਬੁੱਕਲੈਟਾਂ ਪਿਛਲੀ ਵਾਰ ਅੱਪਡੇਟ ਕੀਤੀਆਂ: 18 ਮਈ 2022.

ਕਿਰਪਾ ਕਰਕੇ ਧਿਆਨ ਦਿਓ: ਅਸੀਂ ਬੁੱਕਲੈਟ ਬਹੁਤ ਚਿਰ ਪਹਿਲਾਂ ਦੇ ਸੋਗਗ੍ਰਸਤ ਲੋਕਾਂ ਲਈ ਜਾਣਕਾਰੀ ਅਤੇ ਸਹਾਇਤਾ ਦੇ ਪਿਛਲੇ ਸੰਸਕਰਨ ਦੇ ਪੰਨਾ 12 ਤੇ ਇੱਕ ਗਲਤੀ ਵਿੱਚ ਸੋਧ ਕੀਤਾ ਹੈ। ਪਹਿਲਾਂ ਵਾਲਾ ਵਾਕ ਇੰਜ ਸੀ, "1992 ਤੱਕ, ਮਰਿਆ ਬੱਚਾ ਪੈਦਾ ਹੋਣ ਦੀ ਕਨੂੰਨੀ ਪਰਿਭਾਸ਼ਾ ਗਰਭ ਅਵਸਥਾ ਦੇ 28 ਹਫਤੇ ਪੂਰੇ ਹੋਣ ਤੋਂ ਪਹਿਲਾਂ ਪੈਦਾ ਹੋਇਆ ਬੱਚਾ ਸੀ।" ਹੁਣ ਇਸ ਵਿੱਚ ਸੋਧ ਕਰ ਦਿੱਤਾ ਗਿਆ ਹੈ।

Exit Site